Posted in

Book Summary of Atomic Habits in Punjabi Notes & Highlights

atomic habits in punjabi language

Introduction of Atomic Habits in Punjabi

Jemas Clear ਦੀ ਕਿਤਾਬ Atomic Habits ਇੱਕ ਪ੍ਰਭਾਵਸ਼ਾਲੀ ਕਿਤਾਬ ਹੈ ਜੋ ਆਦਤਾਂ ਬਣਾਉਣ ਦੇ ਵਿਗਿਆਨ ਵਿੱਚ ਮਦਦ ਕਰਦੀ ਹੈ ਅਤੇ ਦਸਦੀ ਹੈ ਕੀ ਕਿਵੇ ਛੋਟੀਆਂ ਤਬਦੀਲੀਆਂ ਸ਼ਾਨਦਾਰ ਨਤੀਜੇ ਲਿਆ ਸਕਦੀਆਂ ਨੇ | ਵੱਡੇ ਬਦਲਾ ਕਰਨ ਦੀ ਬਜਾਏ ਕਲੀਅਰ ਛੋਟੇ ਬਦਲਾ ਤੇ ਜੋਰ ਦਿੰਦੇ ਨੇ, ਜਿਸਨੂੰ ਉਹ “ਐਟੋਮਿਕ ਆਦਤਾਂ” ਕਹਿੰਦੇ ਹਨ |

ਅਸਲ ਤਬਦੀਲੀ ਸੈਕੜੇ ਛੋਟੇ-ਛੋਟੇ ਫੈਸਲਿਆਂ ਜਾਂ ਆਦਤਾਂ ਦੇ ਮਿਸ਼ਰਿਤ ਪ੍ਰਭਾਵਾਂ ਤੋਂ ਆਉਂਦੀ ਹੈ ਜੋ ਸਮੇ ਦੇ ਨਾਲ ਸ਼ਾਨਦਾਰ ਨਤੀਜੇ ਦੇਣ ਲਈ ਇੱਕ ਇੱਕ ਕਰ ਇਕੱਠੇ ਹੁੰਦੇ ਹਨ | ਆਪਣੇ Goals ਨੂੰ ਪ੍ਰਾਪਤ ਕਰਨ ਲਈ ਸਾਨੂੰ ਆਦਤਾਂ ਬਣਾਉਣ ਦੀ ਜਰੂਰਤ ਹੈ ਜੋ ਸਾਨੂੰ ਸਾਡੇ Goals ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਨਗੀਆਂ |

Summary of Atomic Habits in Punjabi language

How to create a good habits in Punjabi language. There are 4 laws of behavior change.

Make it obvious – ਆਦਤ ਸਾਡੇ ਲਈ ਬਿਨਾਂ ਕਿਸੇ ਕੋਸ਼ਿਸ਼ ਦੇ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਕਿਸੇ ਸਰਗਰਮ ਸੋਚ ਦੀ ਲੋੜ ਨਹੀ ਹੈ | ਉਦਾਹਰਣ ਵੱਜੋ, ਜਦੋ ਮੈਨੂੰ ਆਪਣੀਆਂ ਵਿਟਾਮਿਨ ਡੀ ਦੀਆ ਗੋਲੀਆਂ ਲੈਣਾ ਯਾਦ ਰੱਖਣ ਵਿੱਚ ਮੁਸ਼ਕਲ ਆਈ ਤਾਂ ਮੈਨੂੰ ਅਹਿਸਾਸ ਹੋਈਆਂ ਕੀ ਸਮੱਸਿਆਂ ਇਹ ਸੀ ਕੀ ਮੈ ਇੰਨ੍ਹਾਂ ਗੋਲੀਆਂ ਨੂੰ ਰਸੋਈ ਦੇ ਦੁੱਜੇ ਪਾਸੇ ਰੱਖਦਾ ਸੀ | ਇੱਕ ਵਾਰ ਜਦੋ ਮੈਂ ਇਨ੍ਹਾਂ ਨੂੰ ਆਪਣੇ ਸਾਹਮਣੇ ਰੱਖ ਦਿਤਾਂ ਤਾਕੀ ਆਸਾਨੀ ਨਾਲ ਦੀਖ ਜਾਣ ਤਾਂ ਮੈਂ ਉਨ੍ਹਾਂ ਨੂੰ ਨਿਯਮਿਤ ਤੋਰ ਤੇ ਲੈਣਾ ਸੁਰੂ ਕਰ ਦਿੱਤਾਂ |

Make it attractive – ਜੇਕਰ ਆਦਤ ਆਕਰਸ਼ਕ ਨਹੀ ਹੈ ਤਾਂ ਸਾਡੇ ਕੋਲ ਇਸਨੂੰ ਵਾਰ-ਵਾਰ ਕਰਨ ਦੀ ਇੱਛਾ ਸ਼ਕਤੀ ਨਹੀ ਹੋਵੇਗੀ | ਇਸ ਲਈ, ਤੁਹਾਨੂੰ ਆਦਤ ਨੂੰ ਆਕਰਸ਼ਕ ਬਣਾਉਣ ਦੇ ਕੁਝ ਤਰੀਕੇ ਲੱਭਣੇ ਚਾਹੀਦੇ ਹਨ ਭਾਵੇ ਇਹ ਬਹੁਤ ਔਖੇ ਕੰਮ ਹੋਣ, ਜਿਵੇ ਕੀ ਜਿਮ ਜਾਣਾ ਜਾਂ ਲੰਬੇ ਸਮੇ ਤੱਕ ਪੜਾਈ ਕਰਨਾ | ਉਦਾਹਰਣ ਲਈ, ਜੇ ਤੁਸੀਂ ਲੰਬੇ ਸਮੇ ਤੱਕ ਪੜਾਈ ਕਰਨੀ ਹੈ ਤਾਂ ਤੁਸੀਂ ਪੜਦੇ ਸਮੇ focus music ਸੁਣ ਸਕਦੇ ਹੋ | ਹਰ 30 ਮਿੰਟ ਬਾਦ ਆਪਣੇ ਆਪ ਨੂੰ ਇਨਾਮ ਦਿਓ ਤਾਕੀ ਪੜਾਈ ਕਰਨਾ ਮਜੇਦਾਰ ਬਣ ਜਾਵੇ |

Take is easy – ਆਪਣੇ ਕੰਮ ਨੂੰ ਆਸਾਨ ਬਣਾਓ, ਇਸਨੂੰ ਆਦਤ ਵਿੱਚ ਬਦਲੋ | ਜਿਵੇ ਕੀ ਜਿਮ ਜਾਣ ਤੋ ਇੱਕ ਦਿਨ ਪਹਿਲਾਂ ਰਾਤ ਨੂੰ ਹੀ ਜਿੰਮ ਬੈਗ ਤਿਆਰ ਕਰੋ ਜਾਂ ਸਿਹਤਮੰਦ ਭੋਜਨ ਤਿਆਰ ਕਰੋ ਤਾਂਕਿ ਇਹ ਯਕੀਨੀ ਬਣਾਇਆ ਜਾ ਸਕੇ ਕੀ ਤੁਸੀਂ ਇਸਨੂੰ ਟਾਲੋ ਨਾ |

Make it immediately satisfying – ਸਾਡਾ ਦਿਮਾਗ ਤੁਰੰਤ ਨਤੀਜੇ ਦਿੰਦਾ ਹੈ, ਇਸ ਲਈ ਇਹ ਚੰਗਾ ਹੈ ਕੀ ਅਸੀਂ ਕੁਝ ਸਧਾਰਨ ਸੋਚਿਏ ਜੋ ਸਾਡੀ ਆਦਤ ਨੂੰ ਪੂਰੀ ਕਰਨ ਤੋ ਤੁਰੰਤ ਬਾਅਦ ਸਾਨੂੰ ਖੁਸੀ ਦੇਵੇ | ਆਪਣੇ ਟਾਸਕ ਨੂੰ ਪੂਰਾ ਕਰਨ ਤੇ ਆਪਣੇ ਆਪ ਨੂੰ ਇੱਕ ਇਨਾਮ ਦਿਓ, ਤਾਕਿ ਤੁਹਾਡਾ ਦਿਮਾਗ ਖੁਸੀ ਮਹਿਸੂਸ ਕਰੇ, ਤੇ ਰੋਜ਼ ਦਾ ਟਾਸਕ ਆਦਤ ਵਿੱਚ ਬਦਲ ਜਾਵੇ |

ਕਿਸੇ ਆਦਤ ਨੂੰ ਬਣਾਉਣ ਜਾਂ ਕਿਸੇ ਬੁਰੀ ਆਦਤ ਨੂੰ ਛੱਡਣ ਵਿੱਚ ਸਮਾ ਲਗਦਾ ਹੈ ਇਸ ਕਰਕੇ ਜਿਆਦਾਤਰ ਲੋਕ ਅੱਧ ਵਿਚਕਾਰ ਹੀ ਛੱਡ ਦਿੰਦੇ ਹਨ

ਸਮਾਂ ਸਫਲਤਾ ਅਤੇ ਅਸਫਲਤਾ ਦੇ ਵਿਚਕਾਰਲੇ ਫਰਕ ਨੂੰ ਵਧਾ ਦਿੰਦਾ ਹੈ | ਤੁਸੀਂ ਜੋ ਵੀ ਗ੍ਰਹਿਣ ਕਰੋਗੇ ਇਹ ਉਸ ਨੂੰ ਵਧਾ ਦੇਵੇਗਾ | ਚੰਗੀਆਂ ਆਦਤਾਂ ਸਮੇ ਨੂੰ ਤੁਹਾਡਾ ਸਾਥੀ ਬਣਾਉਦੀਆਂ ਹਨ ਤੇ ਬੁਰੀਆਂ ਆਦਤਾਂ ਸਮੇ ਨੂੰ ਤੁਹਾਡਾ ਦੁਸਮਣ ਬਣਾਉਦੀਆ ਹਨ |

Instead of focusing on goals, create a system first

ਇੱਕ ਗੋਅਲ ਨੂੰ ਤੁਸੀਂ ਪ੍ਰਾਪਤ ਕਰਨਾ ਹੈ, ਇਸ ਲਈ ਆਪਣੇ ਗੋਅਲ ਨੂੰ ਦਿਮਾਗ ਵਿੱਚ ਰੱਖ ਕੇ ਇੱਕ ਅਜੇਗਾ ਸਿਸਟਮ ਬਣਾਓ ਜੋ ਉਸ ਗੋਅਲ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰੇ | ਕਿਸੇ ਵੀ ਖੇਡ ਦਾ ਟੀਚਾ ਹੁੰਦਾ ਹੈ ਕੀ ਦੂਸਰੀ ਟੀਮ ਤੋ ਵੱਧ ਸਕੋਰ ਬਣਾ ਕੇ ਖੇਡ ਖਤਮ ਕੀਤੀ ਜਾਵੇ, ਪਰ ਧਿਆਨ ਕੇਵਲ ਸਕੋਰਬੋਰਡ ਵੱਲ ਹੀ ਹੋਵੇ ਤਾਂ ਇਹ ਹਾਨੀਕਾਰਕ ਹੋ ਸਕਦਾ ਹੈ | ਅਸਲ ਵਿੱਚ ਜਿੱਤਣ ਦਾ ਇੱਕੋ-ਇੱਕ ਤਰੀਕਾ ਹੈ ਕੀ ਪੂਰਾ ਧਿਆਨ ਖੇਡ ਵਿੱਚ ਹੋਵੇ, ਤੇ ਪੂਰਾ ਧਿਆਨ ਖੇਡ ਵਿੱਚ ਕਰਨ ਲਈ ਹਰ ਦਿਨ ਅਭਿਆਸ ਦੀ ਲੋੜ ਹੈ ਤੇ ਹਰ ਦਿਨ ਅਭਿਆਸ ਇੱਕ ਸਿਸਟਮ ਦੇ ਨਾਲ ਹੀ ਕੀਤਾ ਜਾ ਸਕਦਾ ਹੈ |

ਜੇਕਰ ਤੁਸੀਂ ਬਿਹਤਰ ਨਤੀਜੇ ਚਾਹੁੰਦੇ ਹੋ, ਤਾਂ ਗੋਅਲ ਨਿਰਧਾਰਤ ਕਰਨਾ ਭੁੱਲ ਜਾਓ ਇਸ ਦੀ ਬਜਾਏ ਆਪਣੇ ਸਿਸਟਮ ਤੇ ਧਿਆਨ ਕੇਂਦਰਤ ਕਰੋ | ਗੋਅਲ ਦਿਸ਼ਾ ਨਿਰਧਾਰਤ ਕਰਨ ਲਈ ਚੰਗੇ ਹਨ, ਪਰ ਸਿਸਟਮ ਤਰੱਕੀ ਕਰਨ ਲਈ ਸਭ ਤੋ ਵਧੀਆਂ ਹੈ | ਜਦੋ ਤੁਸੀਂ ਆਪਣੇ ਗੋਅਲ ਬਾਰੇ ਸੋਚਣ ਵਿੱਚ ਬਹੁਤ ਜਿਆਦਾਂ ਸਮਾਂ ਬਿਤਾਉਂਦੇ ਹੋ ਅਤੇ ਆਪਣੇ ਸਿਸਟਮ ਨੂੰ ਡਿਜਾਇਨ ਕਰਨ ਵਿੱਚ ਸਮਾਂ ਨਹੀ ਬਿਤਾਉਂਦੇ ਤਾਂ ਮੁਠੀ ਭਰ ਸਮਸਿਆਵਾਂ ਤੁਹਾਡਾ ਗੋਅਲ ਖਰਾਬ ਕਰ ਸਕਦੀਆਂ ਨੇ |

ਇੱਕ ਵਧੀਆਂ ਸਿਸਟਮ ਦਿਮਾਗ ਨੂੰ ਸੰਤੁਸਟ ਕਰਦਾ ਹੈ, ਜਦੋ ਤੁਸੀਂ ਗੋਅਲ ਦੀ ਬਜਾਏ ਪ੍ਰਕਿਰਿਆਂ ਨਾਲ ਪਿਆਰ ਕਰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਖੁਸ਼ ਰਹਿਣ ਦੀ ਇਜ਼ਾਜਤ ਦੇਣ ਲਈ ਇੰਤਜ਼ਾਰ ਨਹੀ ਕਰਨਾ ਪੈਦਾ | ਕਿਉਕਿ ਤੁਹਾਡਾ ਬਣਾਇਆ ਸਿਸਟਮ ਵਧੀਆਂ ਚੱਲ ਰਿਹਾ ਹੈ ਤਾਂ ਤੁਸੀਂ ਸੰਤੁਸਟ ਹੋ ਸਕਦੇ ਹੋ | ਇੱਕ ਸਿਸਟਮ ਕਈ ਵੱਖ-ਵੱਖ ਰੂਪਾ ਵਿੱਚ ਸਫਲ ਹੋ ਸਕਦਾ ਹੈ, ਸਿਰਫ਼ ਓਨ੍ਹਾਂ ਹੀ ਨਹੀ ਜਿਸਦੀ ਤੁਸੀਂ ਪਹਿਲਾਂ ਕਲਪਨਾ ਕੀਤੀ ਸੀ |

ਗੋਅਲ ਨਿਰਧਾਰਤ ਕਰਨ ਦਾ ਉਦੇਸ਼ ਖੇਡ ਜਿੱਤਣਾ ਹੈ, ਸਿਸਟਮ ਬਣਾਉਣ ਦਾ ਉਦੇਸ਼ ਖੇਡ ਖੇਡਣਾ ਜਾਰੀ ਰੱਖਣਾ ਹੈ | ਲੰਬੇ ਸਮੇ ਦੀ ਸੋਚ ਗੋਅਲ ਰਹਿਤ ਸੋਚ ਹੈ ਇਹ ਕਿਸੇ ਇੱਕ ਪ੍ਰਾਪਤੀ ਬਾਰੇ ਨਹੀ ਹੈ, ਇਹ ਬੇਅੰਤ ਸੁਧਾਰ ਅਤੇ ਨਿਰੰਤਰ ਸੁਧਾਰ ਦੇ ਚੱਕਰ ਬਾਰੇ ਹੈ | ਅੰਤ ਵਿੱਚ, ਇਹ ਸਿਸਟਮ ਹੀ ਤੁਹਾਡੀ ਤਰੱਕੀ ਨੂੰ ਨਿਰਧਾਰਤ ਕਰੇਗਾ |

To build good habits make them part of your identity

ਤੁਹਾਡੀਆਂ ਆਦਤਾਂ ਤੁਹਾਡੇ ਵਿਅਕਤੀਗਤ ਤੋ ਆਉਣੀਆਂ ਚਾਹੀਦੀਆਂ ਹਨ ਸਿਰਫ਼ ਤੁਹਾਡੇ ਗੋਅਲ ਤੋ ਨਹੀ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ | ਜਿਆਦਾਤਰ ਲੋਕ ਆਪਣੇ ਗੋਅਲ ਤੋ ਸੁਰੂ ਹੁੰਦੇ ਹਨ ਜਿਵੇ ਕੀ “ਮੈ ਤੰਦਰੁਸਤ ਰਹਿਣਾ ਚਾਹੁੰਦਾ ਹਾਂ” ਤੇ ਫਿਰ ਆਪਣੇ ਆਪ ਨੂੰ ਆਦਤਾਂ ਵਿੱਚ ਮਜਬੂਰ ਕਰਦੇ ਹਨ ਜਿਵੇ ਕੀ ਜਿਮ ਜਾਣਾ | ਪਰ ਇਹ ਇੱਕ ਕੰਮ ਵਾਂਗ ਮਹਿਸੂਸ ਹੁੰਦਾ ਹੈ ਬੜਾ ਔਖਾ ਲਗਦਾ ਹੈ ਬਹੁਤੇ ਲੋਕ ਤਾਂ ਕਰ ਹੀ ਨਹੀ ਪਾਂਦੇ |

ਇਸਦੀ ਬਜਾਏ, ਸੋਚੋ : “ਮੈ ਇੱਕ ਸਿਹਤਮੰਦ ਵਿਅਕਤੀ ਹਾਂ” ਫਿਰ ਚੰਗਾ ਖਾਣਾ ਜਾਂ ਜਿਮ ਜਾਣ ਵਰਗੀਆਂ ਚੀਜ਼ਾਂ ਕੁਦਰਤੀ ਮਹਿਸੁਸ਼ ਹੁੰਦੀਆਂ ਹਨ ਕਿਉਕਿ ਉਹ ਤੁਹਾਡੇ ਵਿਅਕਤੀਗਤ ਦਾ ਹਿੱਸਾ ਹੁੰਦੀਆਂ ਨੇ | ਜਦੋ ਤੁਹਾਡੀਆਂ ਆਦਤਾਂ ਤੁਹਾਡੀ ਪਛਾਣ ਨਾਲ ਮੇਲ ਖਾਣ ਲੱਗ ਜਾਣਗੀਆਂ ਤਾਂ ਤੁਹਾਨੂੰ ਇੱਛਾਂ ਸਕਤੀ ਦੀ ਲੋੜ ਨਹੀ ਹੋਵੇਗੀ | ਫਿਰ ਤੁਸੀਂ ਇਸਨੂੰ ਇਸ ਲਈ ਕਰੋਗੇ ਕਿਉਕਿ ਓਹ ਤੁਸੀਂ ਹੋ |

ਉਦਾਰਹਣ : ❌ Goal-focused : “ਮੈਨੂੰ ਹੋਰ ਕਿਤਾਬਾਂ ਪੜ੍ਹਨ ਦੀ ਲੋੜ ਹੈ” ਕੰਮ ਵਰਗਾ ਮਹਿਸੂਸ ਹੁੰਦਾ ਹੈ

✅Identity-focused : “ਮੈ ਇੱਕ ਪਾਠਕ ਹਾਂ” ਹੁਣ ਪੜਨਾ ਕੁਝ ਅਜਿਹਾ ਲਗਦਾ ਹੈ ਜਿਵੇ ਤੁਸੀਂ ਸਿਰਫ਼ ਕਰਦੇ ਹੋ

ਗੋਅਲ ਕਿਤਾਬ ਪੜ੍ਹਨਾ ਨਹੀ ਹੈ, ਗੋਅਲ ਇੱਕ ਪਠਾਕ ਬਣਨਾ ਹੈ |

ਗੋਅਲ ਮੈਰਾਥਨ ਦੌੜਨਾ ਨਹੀ ਹੈ, ਗੋਅਲ ਇੱਕ ਦੌੜਾਕ ਬੰਨਣਾ ਹੈ |

ਗੋਅਲ ਕੋਈ ਸਾਜ ਸਿਖਣਾ ਨਹੀ ਹੈ, ਗੋਅਲ ਇੱਕ ਸੰਗੀਤਕਾਰ ਬਣਨਾ ਹੈ |

ਛੋਟੀ ਸੁਰੂਆਤ ਕਰੋ, ਇਸਨੂੰ ਆਪਣੇ ਆਪ ਨੂੰ ਸਾਬਤ ਕਰੋ, ਅਤੇ ਆਪਣੀਆ ਆਦਤਾਂ ਨੂੰ ਆਪਣੀ ਪਛਾਣ ਤੋ ਵਧਣ ਦਿਓ-ਦੂਜੇ ਤਰੀਕੇ ਨਾਲ ਨਹੀ | ਤੁਹਾਡੇ ਵੱਲੋ ਕੀਤੀ ਹਰ ਛੋਟੀ ਤੋ ਛੋਟੀ ਕੋਸ਼ਿਸ਼ ਉਸ ਕਿਸਮ ਦੇ ਵਿਅਕਤੀ ਲਈ ਵੋਟ ਹੈ ਜਿਸ ਤਰਾਂ ਦਾ ਤੁਸੀਂ ਬਣਨਾ ਚਾਹੁੰਦੇ ਹੋ |

ਤੁਹਾਡੀਆਂ ਆਦਤਾਂ ਤੁਹਾਡੀ ਪਹਿਚਾਣ ਨੂੰ ਦਰਸਾਉਂਦੀਆਂ ਨੇ, ਜਦੋ ਤੁਸੀਂ ਹਰ ਰੋਜ ਸਵੇਰੇ ਉਠੱ ਕੇ ਆਪਣਾ ਬਿਸਤਰ ਸਮੇਟ ਕੇ ਰੱਖਦੇ ਹੋ ਤਾਂ ਤੁਸੀਂ ਇੱਕ ਸੰਗਠਿਤ ਵਿਅਕਤੀ ਦੀ ਪਛਾਣ ਨੂੰ ਦਰਸਾਉਦੇ ਹੋ | ਜਦੋ ਤੁਸੀਂ ਹਰ ਰੋਜ ਲਿਖਦੀ ਹੋ, ਤਾਂ ਤੁਸੀਂ ਇੱਕ ਰਚਨਾਤਮਕ ਵਿਅਕਤੀ ਦੀ ਪਛਾਣ ਨੂੰ ਦਰਸਾਉਦੇ ਹੋ | ਜਦੋ ਤੁਸੀਂ ਹਰ ਰੋਜ ਜਿਮ ਜਾਂਦੇ ਹੋ, ਤਾਂ ਤੁਸੀਂ ਇੱਕ ਸਿਹਤਮੰਦ ਵਿਅਕਤੀ ਵਿਅਕਤੀ ਦੀ ਪਛਾਣ ਨੂੰ ਦਰਸਾਉਦੇ ਹੋ |

ਤੁਹਾਡੀ ਪਛਾਣ ਇਸ ਸਮੇ ਜੋ ਵੀ ਹੈ, ਤੁਸੀਂ ਇਸ ਤੇ ਸਿਰਫ਼ ਇਸ ਲਈ ਵਿਸ਼ਵਾਸ ਕਰਦੇ ਹੋ ਕਿਉਕਿ ਤੁਹਾਡੇ ਕੋਲ ਇਸਦਾ ਸਬੂਤ ਹੈ | ਜੇਕਰ ਤੁਸੀਂ ਵੀਹ ਸਾਲ ਤੋ ਲਗਾਤਾਰ ਮੰਦਰ ਗੁਰੂਦਵਾਰੇ ਜਾਂਦੇ ਹੋ, ਤਾਂ ਤੁਹਾਡੇ ਕੋਲ ਸਬੂਤ ਹੈ ਕੀ ਤੁਸੀਂ ਧਾਰਮਿਕ ਹੋ | ਜੇਕਰ ਤੁਸੀਂ ਹਰ ਰਾਤ ਇੱਕ ਘੰਟਾ ਪੜਾਈ ਕਰਦੇ ਹੋ, ਤਾਂ ਤੁਹਾਡੇ ਕੋਲ ਸਬੂਤ ਹੈ ਕੀ ਤੁਸੀਂ ਪੜਾਈ ਕਰਨ ਵਾਲੇ ਹੋ | ਜੇਕਰ ਤੁਸੀਂ ਕੜਾਕੇ ਦੀ ਠੰਡ ਵਿੱਚ ਵੀ ਜਿਮ ਜਾਂਦੇ ਹੋ, ਤਾਂ ਤੁਹਾਡੇ ਕੋਲ ਸਬੂਤ ਹੈ ਕੀ ਤੁਸੀਂ ਤੰਦਰੁਸਤੀ ਲਈ ਵਚਨਬੱਧ ਹੋ | ਤੁਹਾਡੇ ਕੋਲ ਇੱਕ ਵਿਸ਼ਵਾਸ ਲਈ ਜਿੰਨੇ ਜਿਆਦਾ ਸਬੂਤ ਹੋਣਗੇ, ਓਨ੍ਹਾਂ ਹੀ ਜਿਆਦਾਂ ਤੁਸੀਂ ਇਸ ਤੇ ਵਿਸ਼ਵਾਸ਼ ਕਰੋਗੇ |

ਜੇਕਰ ਤੁਹਾਨੂੰ ਅਜੇ ਵੀ ਇਹ ਫੈਸਲਾਂ ਕਰਨ ਵਿੱਚ ਮੁਸ਼ਕਲ ਆ ਰਹਿ ਹੈ ਕੀ ਕਿਸੇ ਖਾਸ ਆਦਤ ਨੂੰ ਅਪਨਾਵਾ ਜਾਂ ਛੱਡ ਦੇਵਾ, ਤਾਂ ਮੈ ਇੱਕ ਸਵਾਲ ਪੁੱਛਣ ਦਾ ਸੁਝਾਵ ਦੇਵਾਂਗਾ “ਕੀ ਇਹ ਵਿਵਹਾਰ ਮੈਨੂੰ ਉਸ ਤਰਾਂ ਦਾ ਵਿਅਕਤੀ ਬਣਨ ਵਿੱਚ ਮਦਦ ਕਰਦਾ ਹੈ ਜਿਸ ਤਰਾਂ ਦਾ ਮੈ ਬਣਨਾ ਚਾਹੁੰਦਾ ਹਾਂ ? ਕੀ ਇਹ ਆਦਤ ਮੇਰੀ ਲੋੜੀਦੀ ਪਛਾਣ ਦੇ ਹੱਕ ਵਿੱਚ ਵੋਟ ਪਾਉਦੀ ਹੈ ਜਾਂ ਇਸਦੇ ਵਿਰੁੱਧ ਹੈ ?” ਉਹ ਆਦਤਾਂ ਜੋ ਤੁਹਾਡੀ ਇੱਛਾਂ ਅਨੁਸਾਰ ਪਛਾਣ ਨੂੰ ਮਜਬੂਤ ਕਰਦਿਆਂ ਹਨ, ਆਮ ਤੋਰ ਤੇ ਚੰਗੀਆਂ ਹੁੰਦੀਆਂ ਹਨ | ਉਹ ਆਦਤਾਂ ਜੋ ਤੁਹਾਡੀ ਇੱਛਾਂ ਅਨੁਸਾਰ ਕੰਮ ਨਹੀ ਕਰਦਿਆਂ, ਉਹ ਮਾੜੀਆਂ ਹੁੰਦਿਆ ਨੇ |

ਬਹੁਤ ਸਾਰੇ ਲੋਕ ਸੋਚਦੇ ਹਨ ਕੀ ਉਨ੍ਹਾਂ ਵਿੱਚ ਪ੍ਰੇਰਣਾ ਦੀ ਘਾਟ ਹੈ ਪਰ ਅਸਲ ਵਿੱਚ ਘਾਟ ਸਪੱਸ਼ਟਤਾਂ ਦੀ ਹੁੰਦੀ ਹੈ | ਇਹ ਹਮੇਸ਼ਾ ਸਪੱਸ਼ਟ ਨਹੀ ਹੁੰਦਾ ਕੀ ਕਦੋ ਅਤੇ ਕਿਥੇ action ਲੈਣਾ ਹੈ | “ਅਨੁਸ਼ਾਸ਼ਿਤ” ਲੋਕ ਆਪਣੇ ਜੀਵਨ ਨੂੰ ਇਸ ਤਰੀਕੇ ਨਾਲ ਢਾਲਣ ਵਿੱਚ ਬਿਹਤਰ ਹੁੰਦੇ ਹਨ ਜਿਸ੍ ਲਈ ਬਹਾਦਰੀ ਵਾਲੀ ਇਛਾ ਸ਼ਕਤੀ ਅਤੇ ਸੰਜਮ ਦੀ ਲੋੜ ਨਹੀ ਹੁੰਦੀ | ਦੂਜੇ ਸ਼ਬਦਾਂ ਵਿੱਚ ਉਹ ਆਕਰਸ਼ਕ ਸਥਿਤੀਆਂ ਵਿੱਚ ਘੱਟ ਸਮਾਂ ਬਿਤਾਉਦੇ ਹਨ |

ਜਿਨ੍ਹਾਂ ਲੋਕਾਂ ਕੋਲ ਸਭ ਤੋ ਵਧੀਆਂ ਸੰਜਮ ਹੁੰਦਾ ਹੈ, ਉਨ੍ਹਾਂ ਨੂੰ ਆਮ ਤੋਰ ਤੇ ਇਸਦੀ ਵਰਤੋ ਘੱਟ ਤੋ ਘੱਟ ਕਰਨੀ ਪੈਦੀ ਹੈ | ਜਦੋ ਤੁਹਾਨੂੰ ਇਸਨੂੰ ਅਕਸਰ ਵਰਤਣ ਦੀ ਲੋੜ ਨਹੀ ਹੁੰਦੀ ਤਾਂ ਸਵੈ-ਨਿਯੰਤਰਣ ਦਾ ਅਭਿਆਸ ਕਰਨਾ ਸੋਖਾ ਹੁੰਦਾ ਹੈ | ਸਫਲਤਾ ਲਈ ਲਗਨ, ਧੀਰਜ ਅਤੇ ਇੱਛਾਂ ਸ਼ਕਤੀ ਜਰੂਰੀ ਹਨ, ਪਰ ਇਨ੍ਹਾਂ ਗੁਣਾਂ ਨੂੰ ਸੁਧਾਰਨ ਲਈ ਇੱਕ ਵਧੇਰੇ ਅਨੁਸ਼ਾਸਿਤ ਵਿਅਕਤੀ ਬਣਨ ਦੀ ਲੋੜ ਨਹੀ ਹੈ, ਸਗੋ ਇੱਕ ਵਧੇਰੇ ਅਨੁਸ਼ਾਸਿਤ ਵਾਤਾਵਰਣ ਬਣਾਉਣ ਦੀ ਲੋੜ ਹੈ |

ਜੇਕਰ ਤੁਸੀਂ ਕਿਸੇ ਆਦਤ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹੋ, ਤਾਂ ਸਭ ਤੋ ਮਹਤਵਪੂਰਣ ਗੱਲ ਹੈ ਕੀ ਛੋਟੇ ਤੋ ਸ਼ੁਰੁਆਤ ਕਰੋ, ਸੰਪੂਰਨਤਾਂ ਨਾਲ ਨਹੀ | ਤੁਹਾਨੂੰ ਕਿਸੇ ਵੀ ਨਵੀ ਆਦਤ ਦੇ ਹਰ ਪਹਿਲੂ ਨੂੰ ਜਾਣਨ ਦੀ ਲੋੜ ਨਹੀ, ਤੁਹਾਨੂੰ ਸਿਰਫ਼ ਅਭਿਆਸ ਕਰਨ ਦੀ ਲੋੜ ਹੈ |

ਯਕੀਨਨ, ਤੁਸੀਂ ਬਹੁਤ ਮਿਹਨਤ ਕਰਨ ਦੇ ਸਮਰੱਥ ਹੋ | ਸਮੱਸਿਆਂ ਇਹ ਹੈ ਕੀ ਕੁਝ ਦਿਨ ਸਖਤ ਮਿਹਨਤ ਕਰਨ ਦਾ ਮਨ ਕਰਦਾ ਹੈ ਅਤੇ ਕੁਝ ਦਿਨਾ ਬਾਅਦ ਮੰਨ ਫਿੱਕਾ ਪੈ ਜਾਂਦਾ ਹੈ ਅੰਤ ਤੁਸੀਂ ਹਾਰ ਮੰਨ ਲੈਂਦੇ ਹੋ | ਔਖੇ ਦਿਨਾ ਵਿੱਚ ਇਹ ਜਰੂਰੀ ਹੈ ਕੀ ਤੁਸੀਂ ਵੱਧ ਤੋ ਵੱਧ ਚੀਜ਼ਾਂ ਨੂੰ ਆਪਣੇ ਹੱਕ ਵਿੱਚ ਕਰੋ ਤਾਂ ਜੋ ਤੁਸੀਂ ਉਨ੍ਹਾਂ ਚੁਨੋਤੀਆਂ ਤੋ ਬੱਚ ਸਕੋ ਜੋ ਤੁਹਾਡੇ ਅੰਦਰੋ ਪੈਦਾ ਹੁੰਦਿਆ ਨੇ | ਜਿੰਨਾ ਵੱਧ ਸੰਘਰਸ਼ ਤੁਸੀਂ ਕਰੋਗੇ, ਉਨ੍ਹਾਂ ਹੀ ਤੁਹਾਡੇ ਲਈ ਮਜਬੂਤ ਬਣਨਾ ਆਸਾਨ ਹੋਵੇਗਾ |

ਹਰ ਆਦਤ ਸਮੇ ਦੇ ਨਾਲ ਕਈ ਨਤੀਜੇ ਪੈਦਾ ਕਰਦੀ ਹੈ ਬਦਕਿਸਮਤੀ ਨਾਲ, ਇਨ੍ਹਾਂ ਵਿਚੋ ਕੁਝ ਨਤੀਜੇ ਗਲਤ ਹੁੰਦੇ ਹਨ | ਸਾਡੀਆਂ ਬੁਰੀਆਂ ਆਦਤਾਂ ਨਾਲ ਨਤੀਜਾ ਤੁਰੰਤ ਨਿਕਲਦਾ ਹੈ ਜੋ ਸਾਨੂੰ ਚੰਗਾਂ ਲਗਦਾ ਹੈ, ਪਰ ਅੰਤਮ ਨਤੀਜਾ ਬਹੁਤ ਬੁਰਾ ਹੁੰਦਾ ਹੈ | ਇਸਦੇ ਬਿਲਕੁਲ ਉਲਟ ਚੰਗੀਆਂ ਆਦਤਾਂ ਦਾ ਨਤੀਜਾ ਲੇਟ ਅਤੇ ਅਣਸੁਖਾਵਾ ਹੁੰਦਾ ਹੈ, ਪਰ ਅੰਤਮ ਨਤੀਜਾ ਬਹੁਤ ਚੰਗਾ ਹੁੰਦਾ ਹੈ | ਫਰਾਸੀਸੀ ਅਰਥਸ਼ਾਸਤਰੀ ਫ੍ਰੇਡਰਿਕ ਬਾਸਟੀਅਟ ਨੇ ਇਸ ਸਮੱਸਿਆਂ ਨੂੰ ਸੰਖੇਪ ਵਿੱਚ ਸਮਝਾਇਆ ਹੈ, ਓਨ੍ਹਾਂ ਲਿਖੀਆਂ, “ਇਹ ਲਗਭਗ ਹਮੇਸ਼ਾ ਹੁੰਦਾ ਹੈ ਕੀ ਜਦੋ ਤੁਰੰਤ ਨਤੀਜਾ ਅਨੁਕੂਲ ਹੁੰਦਾ ਹੈ, ਤਾਂ ਬਾਅਦ ਦੇ ਨਤੀਜੇ ਵਿਨਾਸ਼ਕਾਰੀ ਹੁੰਦੇ ਹਨ, ਅਤੇ ਅਕਸਰ,ਕਿਸੇ ਆਦਤ ਦੇ ਪਹਿਲੇ ਫਲ ਜਿੰਨੇ ਮਿਠੇ ਹੁੰਦੇ ਹਨ, ਉਸਦੇ ਬਾਦ ਦੇ ਫਲ ਓਨੇ ਹੀ ਕੋੜੇ ਹੁੰਦੇ ਹਨ |

ਆਦਤ ਪਾਉਣ ਲਈ ਸਭ ਤੋ ਜਰੂਰੀ ਗੱਲ ਹੈ ਕੀ ਤੁਸੀਂ ਸਫਲ ਮਹਿਸੂਸ ਕਰੋ- ਭਾਵੇ ਇਹ ਥੋੜ੍ਹੀ ਜਿਹੀ ਹੀ ਕਿਉ ਨਾ ਹੋਵੇ | ਸਫਲਤਾ ਦੀ ਭਾਵਨਾ ਇਸ ਗੱਲ ਦਾ ਸੰਕੇਤ ਹੈ ਕੀ ਤੁਹਾਡੀ ਆਦਤ ਨੇ ਫਲ ਦਿੱਤਾ ਹੈ ਅਤੇ ਕੰਮ ਮਿਹਨਤ ਦੇ ਯੋਗ ਸੀ | ਇੱਕ ਸੰਪੂਰਨ ਸੰਸਾਰ ਵਿੱਚ, ਇੱਕ ਚੰਗੀ ਆਦਤ ਦਾ ਇਨਾਮ ਆਦਤ ਹੀ ਹੁੰਦੀ ਹੈ | ਅਸਲ ਸੰਸਾਰ ਵਿੱਚ, ਚੰਗੀਆਂ ਆਦਤਾਂ ਉਦੋ ਹੀ ਸਾਰਥਕ ਮਹਿਸੂਸ ਹੁੰਦੀਆਂ ਹਨ ਜਦੋ ਉਹ ਤੁਹਾਨੂੰ ਕੁਝ ਪ੍ਰਦਾਨ ਕਰਦਿਆ ਹਨ, ਸੁਰੂ ਵਿੱਚ ਇਹ ਸਭ ਕੁਰਬਾਨੀ ਹੈ | ਤੁਸੀ ਕੁਝ ਦਿਨ ਜਿਮ ਗਏ, ਪਰ ਤੁਸੀਂ ਮਜਬੂਤ ਜਾਂ ਫਿੱਟ ਨਹੀ ਹੋਏ ਇਹ ਕਈ ਮਹੀਨਿਆਂ ਬਾਅਦ ਹੁੰਦਾ ਹੈ ਜਦੋ ਤੁਸੀਂ ਥੋੜਾ ਭਾਰ ਘਟਾ ਲਿਆ ਜਾਂ ਤੁਹਾਡੀਆਂ ਬਾਹਾਂ ਵਿੱਚ ਜੋਰ ਮਹਿਸੂਸ ਹੋਇਆ ਤਾਂ ਤੁਹਾਡੇ ਲਈ ਜਿਮ ਜਾਣਾ ਆਸਾਨ ਹੋ ਜਾਂਦਾ ਹੈ | ਸੁਰੂ ਵਿੱਚ ਤੁਹਾਨੂੰ ਇੱਕ ਟ੍ਰੈਕ ਤੇ ਰਹਿਣ ਲਈ ਇੱਕ ਕਾਰਨ ਦੀ ਲੋੜ ਹੁੰਦੀ ਹੈ ਇਸ ਲਈ ਤੁਰੰਤ ਇਨਾਮ ਜਰੂਰੀ ਹੈ | ਉਹ ਤੁਹਾਨੂੰ ਉਤਸ਼ਾਹਿਤ ਰੱਖਦੇ ਹਨ |

Conclusion of Atomic Habits in Punjabi Language

ਸਾਰੀਆਂ ਵੱਡਿਆ ਚੀਜ਼ਾਂ ਦੀ ਸ਼ੁਰੁਆਤ ਛੋਟੀਆਂ ਚੀਜਾ ਤੋ ਹੀ ਹੁੰਦੀ ਹੈ | ਹਰ ਆਦਤ ਦਾ ਬੀਜ ਇੱਕ ਛੋਟਾ ਜਿਹਾ ਫੈਸਲਾ ਹੁੰਦਾ ਹੈ | ਪਰ ਜਿਵੇ-ਜਿਵੇ ਉਹ ਫੈਸਲਾਂ ਦੁਹਰਾਇਆ ਜਾਂਦਾ ਹੈ, ਇੱਕ ਆਦਤ ਫੁੱਟਦੀ ਹੈ ਅਤੇ ਮਜਬੂਤ ਹੁੰਦੀ ਹੈ | ਜੜਾਂ ਆਪਣੇ ਆਪ ਮਜਬੂਤ ਹੁੰਦੀਆਂ ਨੇ ਅਤੇ ਟਾਹਣੀਆਂ ਵਧਦੀਆਂ ਹਨ |

ਫੈਸਲਾਂ ਕਰੋ ਕੀ ਤੁਸੀਂ ਕਿਹੋ ਜਿਹਾ ਵਿਅਕਤੀ ਬਣਨਾ ਚਾਹੁੰਦੇ ਹੋ | ਛੋਟੀਆਂ ਜਿੱਤਾਂ ਨਾਲ ਆਪਣੇ ਆਪ ਨੂੰ ਸਾਬਿਤ ਕਰੋ ||

Atomic Habits in Punjabi language

Leave a Reply

Your email address will not be published. Required fields are marked *