Posted in

Why has Pusa-44 been banned in Punjab in punjabi language

ਪੰਜਾਬ ਵਿਚ Pussa-44 ਦੀ ਪਾਬੰਦੀ : ਕਿਸਾਨਾਂ ਦੀ ਮਜਬੂਰੀ ਜਾ ਧਰਤੀ ਦੀ ਲੋੜ ? Why has Pusa-44 been banned in Punjab

Why has Pusa-44 been banned in Punjab in punjabi language
Why has Pusa-44 been banned in Punjab in punjabi language

ਪੰਜਾਬ ਦੇ ਖੇਤਾਂ ਵਿਚ ਇੱਕ ਵਾਰ ਫਸਲ ਦਾ ਰਾਜਾ ਰਹੇ ਪੂਸਾ-44 ਚਾਵਲ ਦੀ ਕਿਸ਼ਮ ਨੂੰ ਹੁਣ ਸਰਕਾਰ ਨੇ ਪੂਰੀ ਤਰਾਂ ਬੈਨ ਕਰ ਦਿੱਤਾਂ ਹੈ | ਪੂਸਾ-44 ਨੂੰ ਬੈਨ ਕਰਨ ਦਾ ਕਾਰਨ ਕੀ ਹੈ ? ਪਾਣੀ ਦੀ ਕਮੀ, ਪਰਾਲੀ ਸਾੜਨ ਦੀ ਸਮੱਸਿਆਂ, ਅਤੇ ਵਾਧੂ ਪ੍ਰਦੂਸ਼ਣ | ਪਰ ਕੀ ਤੁਸੀਂ ਜਾਣਦੇ ਹੋ 199੦ ਦੇ ਦਹਾਕੇ ਵਿਚ ਇਸੇ ਕਿਸਮ ਨੂੰ ਸਰਕਾਰ ਨੇ ਖੁੱਲੇ ਹੱਥਾਂ ਨਾਲ ਅਪਣਾਇਆ ਸੀ | ਫਿਰ ਅਚਾਨਕ ਇਹ ਫੈਸਲਾ ਕਿਓ, ਆਓ ਇਸ ਮੁਦੇ ਬਾਰੇ ਵਿਸ਼ਥਾਰ ਨਾਲ ਸਮਝਿਏ |


Why has Pusa-44 been banned in Punjab in punjabi language

Pusa-44 : ਇੱਕ ਸਮੇ ਦਾ ‘ਹੀਰੋ’ ਹੁਣ ‘ਵਿਲਨ’

ਕਿਓ ਪ੍ਰਸਿੱਧ ਹੋਇਆ ਪੂਸਾ-44

  • ਵੱਧ ਪੈਦਾਵਾਰ : 40 ਕੁਇੰਟਲ ਪ੍ਰਤੀ ਏਕੜ ਦੀ ਗਰੰਟੀ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਇਆ |
  • ਸਰਕਾਰੀ ਪੁਸ਼ਟੀ : ਸਰਕਾਰੀ ਬੀਜ ਡਿਪੂ ਨੇ ਇਸਨੂੰ ” ਕਿਸਾਨਾਂ ਦੀ ਕਿਸਮਤ ਬਦਲਣ ਵਾਲਾ ਦੱਸਿਆ |
  • ਲਾਲਚ : ਉਸ ਸਮੇ ਪਾਣੀ ਦੀ ਕਮੀ ਅਤੇ ਪਰਾਲੀ ਦੀ ਸਮੱਸਿਆਂ ਬਾਰੇ ਕੋਈ ਗੰਭੀਰ ਚਰਚਾ ਨਹੀ ਸੀ |

2023 ਵਿੱਚ ਪਾਬੰਦੀ ਕਿਉ ?

  • ਪਾਣੀ ਦੀ ਭਿਆਨਕ ਕਮੀ : ਪੰਜਾਬ ਦਾ ਧਰਤੀ ਹੇਠਲਾ ਪਾਣੀ, 1000 ਫੁੱਟ ਤੱਕ ਥੱਲੇ ਚਲਾ ਗਿਆਂ ਹੈ (CGWB 2019)
  • ਪਰਾਲੀ ਸਾੜਨਾ : Pusa-44 ਨੂੰ ਪੱਕਣ ਵਿੱਚ 160 ਦਿਨ ਲੱਗਦੇ ਹਨ, ਜਿਸ ਕਾਰਨ ਕਿਸਾਨਾਂ ਕੋਲ ਸਿਰਫ 15-20 ਬਚਦੇ ਹਨ- ਪਰਾਲੀ ਦਾ ਕੋਈ ਪੱਕਾ ਹੱਲ ਨਹੀ ਸਾੜਨ ਤੋ ਇਲਾਵਾਂ |
  • PAU ਨੇ 2002 ਵਿੱਚ ਹੀ ਚੇਤਾਵਨੀ ਦਿੱਤੀ ਸੀ, ਪਰ ਸਰਕਾਰ ਨੇ ਦੇਰ ਨਾਲ ਕਾਰਵਾਈ ਕੀਤੀ |

ਕਿਸਾਨ ਕਿਓ ਨਾਰਾਜ ਹਨ ?

  • ਹੋਰ ਕਿਸਮਾਂ ਜਿਵੇ PR-126 ਵਿੱਚ ਘੱਟ ਪੈਦਾਵਾਰ : 30-40 ਕੁਇੰਟਲ/ਏਕੜ, ਪੂਸਾ ਵਰਗੀ ਗਾਰੰਟੀ ਨਹੀ |
  • ਦਾਣੇ ਟੁੱਟਣ ਦੀ ਸਮੱਸਿਆਂ : ਮਿਲ ਮਾਲਕ PR-126 ਨੂੰ ਘੱਟ ਗੁਣਵੱਤਾ ਦੱਸਦੇ ਹਨ |
  • ਕੋਈ ਤੁਰੰਤ ਵਿਕਲਪ ਨਹੀ : ਨਵੀ ਕਿਸਮ ਪੂਸਾ-2090 ਅਜੇ ਟੈਸਟਿੰਗ ਵਿੱਚ ਹੈ, ਕਿਸਾਨਾ ਕੋਈ ਧੀਰਜ ਨਹੀ |

ਕਿਸਾਨਾਂ ਦੀ ਆਵਾਜ : ਜੇਕਰ ਸਰਕਾਰ ਸਾਨੂੰ ਪੂਸਾ-44 ਵਰਗੀ ਹੀ ਵਧਿਆ ਕਿਸਮ ਦੇਵੇ, ਤਾਂ ਅਸੀਂ ਕਿਉ ਨਾ ਬਦਲੀਏ ? ਪਰ ਪੈਦਾਵਾਰ ਦਾ ਨੁਕਸਾਨ ਕੌਣ ਭਰੇਗਾ ?


ਹੱਲ ਕੀ ਹੋ ਸਕਦੇ ਹਨ ?

  • ਪੂਸਾ-2090 ਨੂੰ ਜਲਦੀ ਲਾਂਚ ਕੀਤਾ ਜਾਵੇ : ਇਹ 125 ਦਿਨਾਂ ਵਿੱਚ ਪੱਕਣ ਵਾਲੀ, ਵੱਧ ਪੈਦਾਵਾਰ ਦੇਣ ਵਾਲੀ ਕਿਸਮ ਹੈ |
  • ਕਿਸਾਨਾਂ ਨੂੰ ਮੁਆਵਾਜਾਂ ਦਿਓ : PR-126 ਦੇ ਨੁਕਸਾਨ ਨੂੰ ਸਬਸਿਡੀ ਨਾਲ ਕਵਰ ਕੀਤਾ ਜਾਵੇ |
  • ਪਰਾਲੀ ਪ੍ਰਬੰਧਨ ਨੂੰ ਸੁਧਾਰਿਆ ਜਾਵੇ |
  • ਕਾਲਾਬਾਜਾਰੀ ਰੋਕੋ : ਪੂਸਾ-44 ਨੂੰ ਚੋਰੀਂ ਵੇਚਣ ਵਾਲੇ ਦੁਕਾਨਦਾਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ |

ਸਿੱਟਾ :

ਪੂਸਾ-44 ਦੀ ਪਾਬੰਦੀ ਪੰਜਾਬ ਦੇ ਭਵਿਖ ਲਈ ਜਰੂਰੀ ਹੈ, ਪਰ ਕਿਸਾਨਾਂ ਨੂੰ ਸਾਥ ਲਏ ਬਗੈਰ ਇਹ ਸਫਲ ਨਹੀ ਹੋਵੇਗੀ |

ਸਰਕਾਰ ਨੂੰ :

  1. ਕਿਸਾਨਾ ਨਾਲ ਮਿਲ ਕੇ ਫੈਸਲੇ ਲੈਣੇ ਹੋਣਗੇ |
  2. ਵਿਗਿਆਨਕ ਵਿਕਲਪ ਦੇਣੇ ਹੋਣਗੇ |
  3. ਆਰਥਿਕ ਨੁਕਸਾਨ ਨੂੰ ਸੰਭਾਲਣਾ ਹੋਵੇਗਾ |

ਅੰਤਿਮ ਸ਼ਬਦ : ਜੇਕਰ ਅਸੀਂ ਅੱਜ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੁਰਬਾਨੀ ਨਹੀ ਦਿੰਦੇ, ਤਾਂ ਕੱਲ ਸਾਡੇ ਬਚਿਆਂ ਕੋਲ ਖੇਤੀ ਲਈ ਕੁਝ ਨਹੀ ਬਚੇਗਾ |

ਤੁਹਾਡੀ ਰਾਏ, ਕੀ ਹੈ ਤੁਸੀਂ ਕੀ ਸਮਝਦੇ ਹੋ ਪੂਸਾ-44 ਤੇ ਪਾਬੰਦੀ ਸਹੀ ਹੈ ? ਜਾਂ ਕਿਸਾਨਾਂ ਦੀਆਂ ਮੰਗਾਂ ਜਾਇਜ ਹਾਂ | ਕੋਮੇੰਟ ਕਰਕੇ ਜਰੁਰ ਦੱਸਿਓ |

Why has Pusa-44 been banned in Punjab in punjabi language

Book Summary of Atomic Habits in Punjabi Notes & Highlights

Leave a Reply

Your email address will not be published. Required fields are marked *